ਜਲੰਧਰ, 8 ਅਕਤੂਬਰ : ਜ਼ਿਲ੍ਹਾ ਜਲੰਧਰ ਦੀਆਂ ਅੱਠ ਆਯੁਰਵੈਦਿਕ ਡਿਸਪੈਂਸਰੀਆਂ ਵਿਚ ਖੋਲੇ ਗਏ ਆਯੁਸ਼ ਹੈਲਥ ਵੈਲਨੈਸ ਸੈਂਟਰਾਂ ਵਿੱਚ ਜਲਦ ਹੀ ਯੋਗ ਦੀ ਸਿਖਲਾਈ ਸ਼ੁਰੂ ਹੋਣ ਜਾ ਰਹੀ ਹੈ।
ਜ਼ਿਲ੍ਹਾ ਆਯੁਸ਼ ਸੁਸਾਇਟੀ ਦੇ ਸੀ.ਈ.ਓ. ਡਾ. ਵੀਨੂੰ ਖੰਨਾ ਨੇ ਦੱਸਿਆ ਕਿ ਤਾਜਪੁਰ, ਨਿੱਜਰਾਂ, ਰਸੂਲਪੁਰ, ਤਲਵੰਡੀ ਮਾਧੋ,ਖਾਨਪੁਰ ਢੱਡਾ, ਪਰਤਾਬਪੁਰਾ, ਪਤਾਰਾ ਅਤੇ ਦੂਹੜੇ ਦੇ ਸੈਂਟਰਾਂ ਵਾਸਤੇ 8 ਮੇਲ ਅਤੇ 8 ਫੀਮੇਲ ਯੋਗ ਇੰਸਟਕਟਰਾਂ ਦੀ ਇੰਟਰਵਿਊ ਮੰਗਲਵਾਰ 10 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਦਫ਼ਤਰ ਵਿਚ ਸਵੇਰੇ 9 ਵਜੇ ਹੋਵੇਗੀ।
ਉਨਾਂ ਦੱਸਿਆ ਕਿ ਅਪਲਾਈ ਕਰਨ ਦੀ ਅੰਤਿਮ ਮਿਤੀ 3 ਅਕਤੂਬਰ ਤੱਕ ਜਲੰਧਰ ਵਾਸਤੇ ਕੁਲ 43 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ। ਇੰਟਰਵਿਊ ਦੇ ਨਤੀਜੇ 16 ਅਕਤੂਬਰ ਤੱਕ ਆਉਣਗੇ।

