ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ 10 ਅਕਤੂਬਰ ਦਿਨ ਮੰਗਲਵਾਰ ਨੂੰ ਸ਼ਾਮ 6 ਵੱਜੇ ਤੋਂ ਰਾਤ 10 ਵੱਜੇ ਤੱਕ ਮਹਾ ਬੇਦਾਗੀ ਸਭਾ ਦਾ ਆਯੋਜਨ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਧਾਵਾਲੀਆ ਨੇ ਖੋਜੇਵਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਖੋਜੇਵਾਲਾ ਚਰਚ ਦੇ ਚੀਫ ਪਾਸਟਰ ਹਰਪ੍ਰੀਤ ਦਿਓਲ ਮਾਝੇ ਦੀ ਧਰਤੀ ਅੰਮ੍ਰਿਤਸਰ ਵਿਖੇ 10 ਅਕਤੂਬਰ ਦਿਨ ਮੰਗਲਵਾਰ ਨੂੰ ਸ਼ਾਮ 6 ਵੱਜੇ ਤੋਂ ਰਾਤ 10 ਵੱਜੇ ਤੱਕ ‘ਮਹਾ ਬੇਦਾਗੀ ਸਭਾ’ ਦਾ ਆਯੋਜਨ ਕਰਨਗੇ.
ਅਤੇ ਓਹਨਾ ਦਾ ਸਾਥ ਪਾਸਟਰ ਗੁਰਸ਼ਰਨ ਦਿਓਲ ਦੇਣਗੇ ਸਭਾ ਦਾ ਸਥਾਨ ਤੁੰਗਬਾਲਾ 88 ਫੁੱਟ ਰੋਡ,ਨਜਦੀਕ ਕਬਰਸਥਾਨ,ਮਜੀਠਾ ਰੋਡ ਅੰਮ੍ਰਿਤਸਰ ਹੋਵੇਗਾ ਇਸ ਸਭਾ ਦੌਰਾਨ ਨਿਹਚਾ ਅਤੇ ਵਿਸ਼ਵਾਸ ਨਾਲ ਆਏ ਸਭ ਦੁਖੀਆਂ ਬਿਮਾਰਾਂ ਲਾਚਾਰਾਂ ਅਤੇ ਅਸ਼ੁੱਧ ਆਤਮਾਵਾਂ ਤੋਂ ਤੰਗ ਪ੍ਰੇਸ਼ਾਨ ਅਤੇ ਨਸ਼ਿਆਂ ਦੇ ਬੰਧਨਾਂ ਚ ਫਸੇ ਲੋਕਾਂ ਲਈ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਚ ਪ੍ਰਾਥਨਾਵਾਂ ਕੀਤੀਆਂ ਜਾਣਗੀਆਂ ਇਸ ਮੌਕੇ ਪ੍ਰਬੰਧਕ ਪਾਸਟਰ ਯਾਕੂਬ,ਪਾਸਟਰ ਅਸ਼ੋਕ,ਪਾਸਟਰ ਸੁਖਵਿੰਦਰ ਸਿੰਘ,ਪਾਸਟਰ ਰਤਨ,ਪਾਸਟਰ ਦੀਪਕ ਮੈਥਿਊ,ਬਿਸ਼ਪ ਸੈਮੁਅਲ ਸੋਨੀ,ਪਾਸਟਰ ਵਿਸ਼ਾਲ,ਪਾਸਟਰ ਸੈਮੁਅਲ ਸੋਨੀ,ਪਾਸਟਰ ਨਿਰਮਲ ਪੱਧਰੀ,ਅਤੇ ਸਮੂਹ ਪਨਤੇਕੋਸਤਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਹਿਯੋਗ ਕਰ ਰਹੀ ਹੈ

