ਜਲੰਧਰ 30 ਸਤੰਬਰ : ਲੰਬੜਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ਼ ਅਤੇ ਜਲੰਧਰ ਦਿਹਾਤੀ (ਸਮਰਾ)643 ਦੇ ਪ੍ਰਧਾਨ ਸ੍ਰ ਹਰਕੰਵਲ ਸਿੰਘ ਮੁੰਧ ਦੀ ਅਗਵਾਈ ਵਿੱਚ ਲੰਬੜਦਾਰਾਂ ਦਾ ਇੱਕ ਵਫਦ ਜਲੰਧਰ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਜੀ ਨੂੰ ਲੰਬੜਦਾਰਾਂ ਦੀਆਂ ਮੰਗਾਂ ਸਬੰਧੀ ਉਹਨਾਂ ਦੇ ਦਫਤਰ ਵਿੱਚ ਮਿਲ਼ਿਆ।

ਇਸ ਮੌਕੇ ਉਹਨਾਂ ਨੂੰ ਇੱਕ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਦਿੱਤਾ ਗਿਆ। ਉਹਨਾਂ ਲੰਬੜਦਾਰਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਤੁਰੰਤ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ ਨਾਲ ਵੀਡਿਓ ਕਾਲ ਕਰਕੇ ਲੰਬੜਦਾਰਾਂ ਨਾਲ ਚੋਣਾਂ ਵੇਲੇ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਕਿਹਾ ਤਾਂ ਉਹਨਾਂ ਨੂੰ ਓ ਐਸ ਡੀ ਨੇਂ ਭਰੋਸਾ ਦਿੱਤਾ

ਕਿ ਉਹ ਲੰਬੜਦਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਲੱਗੇ ਹੋਏ ਹਨ ਅਤੇ ਬਹੁਤ ਜਲਦੀ ਲੰਬੜਦਾਰਾਂ ਨੂੰ ਉਹਨਾਂ ਦੀਆਂ ਮੰਗਾਂ ਸਬੰਧੀ ਖੁਸ਼ਖਬਰੀ ਦਿੱਤੀ ਜਾਵੇਗੀ। ਇਸ ਮੌਕੇ ਤੇ ਸ਼੍ਰੀ ਰਿੰਕੂ ਜੀ ਨੂੰ ਵੀ ਯਾਦ ਕਰਵਾਇਆ ਗਿਆ ਕਿ ਉਹਨਾਂ ਦੀ ਚੋਣ ਵੇਲੇ ਵੀ ਲੰਬੜਦਾਰਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ

ਅਤੇ ਉਹਨਾਂ ਨੂੰ ਜਿਤਾਇਆ ਸੀ। ਸ਼੍ਰੀ ਰਿੰਕੂ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਲੰਬੜਦਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੂਰੀ ਕੋਸ਼ਿਸ ਕਰਨਗੇ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚਰਨਜੀਤ ਮੁੱਖ ਬੁਲਾਰਾ ਪੰਜਾਬ, ਹਰਿੰਦਰ ਪਾਲ , ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ, ਮਦਨ ਲਾਲ ਜਲੰਧਰ, ਹਰਨੇਕ ਸਿੰਘ ਜੋਸਨ ਸਿੱਧੂ ਪੁਰ,ਬਲਜੀਤ ਸਿੰਘ ਲਿੱਤਰਾਂ, ਦਰਸ਼ਨ ਸਿੰਘ, ਕੈਲਾਸ਼ ਕੁਮਾਰ, ਦਰਸ਼ਨ ਕੁਮਾਰ, ਹਰਦਿਆਲ ਸਿੰਘ ਸ਼ਰਕਪੁਰ, ਮਨਜੀਤ ਸਿੰਘ ਭੋਗਪੁਰ, ਸੰਤੋਖ਼ ਸਿੰਘ ਤਲਵੰਡੀ ਭਰੋ, ਨਵਜੋਤ ਸਿੰਘ, ਸੁਰਿੰਦਰ ਸਿੰਘ, ਰੇਸ਼ਮਪਾਲ ਸਿੰਘ ਬਿੱਟਾ, ਜਰਨੈਲ ਸਿੰਘ, ਵਿਦਿਆ ਸਾਗਰ,ਬਾਬਾ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

