ਜਲੰਧਰ : ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਸਲਾਨਾ ਜੋੜ ਮੇਲਾ ਮਿਤੀ 27/09/2023 ਤੋਂ ਮਿਤੀ 29/09/2023 ਤੱਕ ਸੋਢਲ ਮੰਦਰ, ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ/ਸੰਗਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਲਈ
ਸ਼ਰਧਾਲੂਆਂ/ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਕੁਲਦੀਪ ਸਿੰਘ ਚਾਹਲ ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵਲੋਂ ਸੋਢਲ ਮੰਦਰ ਨੂੰ ਆਉਣ-ਜਾਣ ਵਾਲੇ ਰਸਤਿਆਂ ਪਰ ਸ਼ਰਧਾਲੂਆਂ ਅਤੇ ਪਬਲਿਕ ਦੀ ਨਿਰਵਿਘਨ ਆਵਾਜਾਈ ਲਈ ਹੇਠ ਲਿਖੇ ਅਨੁਸਾਰ ਚੋਂਕਾਂ/ਰਸਤਿਆਂ ਤੋਂ ਟਰੈਫਿਕ ਡਾਇਰਵਟ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਮੱਦਦ ਨਾਲ ਵਾਹਨ ਪਾਰਕਿੰਗ ਸਥਾਨਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਇਸ ਦੋਰਾਨ ਟਰੈਫਿਕ ਵਿਵਸਥਾ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚੱਲਦੀ ਰਹੇ।
ਕਮਿਸ਼ਨਰੇਟ ਜਲੰਧਰ Civil Line Road near Hotel President, Jalandhar. 144001, Tel 0181-2227296.

ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ :-
(1) ਦੁਆਬਾ ਚੋਂਕ (2) ਟਾਂਡਾ ਚੌਂਕ, (3) ਚੰਦਨ ਨਗਰ ਰੇਲਵੇ ਕਰਾਸਿੰਗ, ( 4) ਨਿਊ ਸਬਜੀ ਮੰਡੀ ਇੰਡਸਟਰੀ ਏਰੀਆ, ( 5) ਰਾਮ ਨਗਰ ਫਾਟਕ,
( 6) ਰੇਲਵੇ ਕਰਾਸਿੰਗ ਟਾਂਡਾ ਫਾਟਕ, ( 7) ਗਾਜ਼ੀਗੁੱਲਾ ਚੋਂਕ, ( 8) ਪਠਾਨਕੋਟ ਚੋਂਕ,
ਵਾਹਨ ਪਾਰਕਿੰਗ ਸਥਾਨਾਂ ਦਾ ਵੇਰਵਾ :-
(1)ਲੱਭੂ ਰਾਮ ਦੋਆਬਾ ਸੀਨੀ:ਸੈਕੰਡਰੀ ਸਕੂਲ ਦੀ ਗਰਾਂਊਡ ਦੇ ਅੰਦਰ ( ਦੁਪਹੀਆ ਵਾਹਨ )
(2) ਗਰੇਨ ਮਾਰਕੀਟ (ਪੰਜਾਬ ਮੰਡੀ ਬੋਰਡ) ਨੇੜੇ ਪ੍ਰਕਾਸ਼ ਆਈਸ ਕਰੀਮ (ਨੇੜੇ ਗਾਜੀਗੁੱਲਾ ਚੋਂਕ) ( ਲਾਈਟ/ਦੁਪਹੀਆ ਵਾਹਨ )
( 3 ) ਦੇਵੀ ਸਹਾਏ ਐਸ.ਡੀ ਸੀਨੀਅਰ ਸੈਕੰਡਰੀ ਸਕੂਲ (ਨੇੜੇ ਚੰਦਨ ਨਗਰ ਫਾਟਕ) ( ਦੁਪਹੀਆ ਵਾਹਨ )
( 4 ) ਲੀਡਰ ਫੈਕਟਰੀ ਨੇੜੇ ਥਾਣਾ ਡਵੀਜ਼ਨ ਨੰਬਰ-1 ( ਲਾਈਟ/ਦੁਪਹੀਆ ਵਾਹਨ )
( 5 ) ਦੋਆਬਾ ਚੋਂਕ ਤੋਂ ਦੇਵੀ ਤਲਾਬ ਮੰਦਿਰ ਦੋਨੋਂ ਸਾਈਡ ( ਲਾਈਟ ਵਾਹਨ )
( 6) ਮਿੰਨੀ ਸਬਜੀ ਮੰਡੀ, ਸਈਪੁਰ ਰੋਡ ( ਦੁਪਹੀਆ ਵਾਹਨ )
ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 27/09/2023 ਤੋਂ ਮਿਤੀ 29/09/2023 ਤੱਕ ਸਾਲਾਨਾ ਸੋਢਲ ਮੇਲੇ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਸੋਢਲ ਮੰਦਰ, ਜਲੰਧਰ ਨੂੰ ਲੱਗਦੇ ਰੂਟ/ਚੋਂਕਾਂ/ਲਿੰਕ ਰਸਤਿਆ ਦਾ ਇਸਤੇਮਾਲ ਕਰਨ ਦੀ ਬਜਾਏ ਉਕਤ ਅਨੁਸਾਰ ਬਦਲਵੇਂ ਰੂਟਾਂ ਅਤੇ ਵਾਹਨ ਪਾਰਕਿੰਗ ਸਥਾਨਾਂ ਦਾ ਇਸਤੇਮਾਲ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਨੂੰ ਆਪਣਾ ਸਹਿਯੋਗ ਦੇਣ ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਿਸ ਹੈਲਪ ਲਾਈਨ ਨੰਬਰ 0181-2227296 ਤੇ ਸੰਪਰਕ ਕੀਤਾ ਜਾ ਸਕਦਾ ਹੈ।

