By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਬਜਰੰਗ ਦਲ ਨੇ ਗਾਇਕ ਮਾਸਟਰ ਸਲੀਮ ਦੇ ਖਿਲਾਫ ਐਫਆਰਆਈ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਬਜਰੰਗ ਦਲ ਨੇ ਗਾਇਕ ਮਾਸਟਰ ਸਲੀਮ ਦੇ ਖਿਲਾਫ ਐਫਆਰਆਈ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
Jalandhar

ਬਜਰੰਗ ਦਲ ਨੇ ਗਾਇਕ ਮਾਸਟਰ ਸਲੀਮ ਦੇ ਖਿਲਾਫ ਐਫਆਰਆਈ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ

Talk Hindustan
Last updated: 2023/09/23 at 8:52 PM
Talk Hindustan
Share
3 Min Read
ਬਜਰੰਗ ਦਲ ਨੇ ਗਾਇਕ ਮਾਸਟਰ ਸਲੀਮ ਦੇ ਖਿਲਾਫ ਐਫਆਰਆਈ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
SHARE

ਕਪੂਰਥਲਾ(ਗੌਰਵ ਮੜੀਆ )ਨਕੋਦਰ ਦੇ ਬਾਪੂ ਲਾਲ ਬਾਦਸ਼ਾਹ ਵਿਖੇ ਆਪਣਾ ਪ੍ਰੋਗਰਾਮ ਪੇਸ਼ ਕਰਨ ਸਮੇਂ ਮਾਂ ਚਿੰਤਪੁਰਨੀ ਜੀ ਬਾਰੇ ਗਲਤ ਟਿੱਪਣੀ ਕਰਨ ਵਾਲੇ ਪੰਜਾਬੀ ਗਾਇਕ ਮਾਸਟਰ ਸਲੀਮ ਖਿਲਾਫ ਬਜਰੰਗ ਦਲ ਵਲੋਂ ਪਿਛਲੇ ਦਿਨੀ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਮਾਸਟਰ ਸਲੀਮ ਤੇ ਐੱਫਆਰਆਈ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਦੇ ਬਾਵਜੂਦ ਐੱਸਐੱਚਓ ਵਲੋਂ ਮਾਸਟਰ ਸਲੀਮ ਤੇ ਐੱਫਆਰਆਈ ਦਰਜ ਨਾ ਕਰਨ ਤੋਂ ਨਾਰਾਜ਼ ਬਜਰੰਗ ਦਲ ਦੇ ਵਰਕਰਾਂ ਨੇ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਰੋਡ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।

ਇਸ ਰੋਸ ਪ੍ਰਦਰਸ਼ਨ ਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ,ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਡੀਐਸਪੀ ਹਰਪ੍ਰੀਤ ਸਿੰਘ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਬਜਰੰਗ ਦਲ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਪੰਜਾਬੀ ਗਾਇਕ ਮਾਸਟਰ ਸਲੀਮ ਖ਼ਿਲਾਫ਼ ਗੋਰਾਇਆਂ ਵਿੱਚ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।ਨਿਯਮ ਅਨੁਸਾਰ ਬਜਰੰਗ ਦਲ ਦੀ ਸ਼ਿਕਾਇਤ ਦੀ ਕਾਪੀ ਉਸੇ ਐਫਆਰਆਈ ਦੇ ਨਾਲ ਲਗਾਈ ਜਾਵੇਗੀ।ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ।

ਇਸ ਮੌਕੇ ਬਜਰੰਗ ਦਲ ਦੇ ਸਾਬਕਾ ਪੰਜਾਬ ਪ੍ਰਧਾਨ ਨਰੇਸ਼ ਪੰਡਿਤ ਅਤੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਗੱਲਬਾਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਦੂ ਵਿਰੋਧੀ ਗਾਇਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਧਾਰਮਿਕ ਪ੍ਰੋਗਰਾਮ ਵਿੱਚ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਨਰੇਸ਼ ਪੰਡਿਤ ਨੇ ਸਨਾਤਨ ਧਰਮ ਦੀਆਂ ਸ਼ੋਭਾਯਾਤਰਾਵਾਂ ਮਾਂ ਭਗਵਤੀ ਦੇ ਜਾਗਰਣਾ ਵਿੱਚ ਵੱਖ-ਵੱਖ ਮੰਦਰਾਂ ਕਮੇਟੀਆਂ ਵਲੋਂ ਆਯੋਜਿਤ ਧਾਰਮਿਕ ਸਮਾਗਮਾਂ ਅਤੇ ਭਜਨ ਗਾਇਕਾਂ ਵਲੋਂ ਪ੍ਰੋਫੈਸ਼ਨਲ ਲੋਕਾਂ ਨੂੰ ਦੇਵੀ ਦੇਵਤਿਆਂ ਦਾ ਰੂਪ ਧਾਰ ਕੇ ਹਿੰਦੂ ਧਰਮ ਦੇ ਪੈਰੋਕਾਰਾਂ ਦੀ ਆਸਥਾ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦਿੱਤੀ।ਉਨ੍ਹਾਂ ਕਿਹਾ ਕਿ ਕਰੋੜਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ,ਦੇਵੀ ਦੇਵਤਿਆਂ ਦਾ ਅਪਮਾਨ ਅਤੇ ਹਿੰਦੂ ਧਰਮ ਤੇ ਸਿਆਸੀ ਖੇਡ ਖੇਡਣ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਕੰਮ ਲਈ ਟਾਸਕ ਫੋਰਸ ਬਣਾ ਕੇ ਦੇਵੀ ਦੇਵਤਿਆਂ ਦਾ ਅਪਮਾਨ ਰੋਕਿਆ ਜਾਵੇਗਾ। ਜੀਵਨ ਵਾਲੀਆ ਨੇ ਕਿਹਾ ਕਿ ਜਦੋਂ ਕਿਸੇ ਫਿਲਮ, ਡਰਾਮੇ ਜਾਂ ਹੋਰ ਪ੍ਰੋਗਰਾਮ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਹੁੰਦਾ ਹੈ ਤਾਂ ਹਿੰਦੂ ਧਰਮ ਦੇ ਠੇਕੇਦਾਰ ਸੜਕਾਂ ਤੇ ਆ ਕੇ ਆਪਣਾ ਰੋਸ ਪ੍ਰਗਟ ਕਰਦੇ ਹਨ।ਜਦੋਂ ਆਪਣੇ ਹੀ ਧਰਮ ਦੇ ਮੰਦਰਾਂ,ਘਰਾਂ,ਜਨਤਕ ਪ੍ਰੋਗਰਾਮਾਂ ਅਤੇ ਸ਼ੋਭਾ ਯਾਤਰਾਵਾਂ ਚ ਨਸ਼ੇੜੀ ਲੋਕ ਸਨਾਤਨ ਧਰਮ ਦੇ ਦੇਵੀ-ਦੇਵਤਿਆਂ ਦੇ ਰੂਪ ਧਾਰਨ ਕਰਕੇ ਨੱਚਦੇ ਹਨ ਤਾਂ ਫਿਰ ਉਹ ਆਪਣੀਆਂ ਅੱਖਾਂ ਬੰਦ ਕਿਉਂ ਕਰ ਲੈਂਦੇ ਹਨ।

ਇਸ ਮੌਕੇ ਅਰੁ ਸੱਭਰਵਾਲ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਜੇਸ਼ ਪਾਸੀ,ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ,ਰਾਮ ਮੰਦਰ ਪ੍ਰਧਾਨ ਜਤਿੰਦਰ ਛਾਬੜਾ,ਸੋਨੂੰ ਅਗਰਵਾਲ,ਗੁਲਸ਼ਨ ਮਹਿਰਾ,ਸੰਜੇ ਸ਼ਰਮਾ,ਰਿੰਕੂ ਛਾਬੜਾ,ਅਮਨ ਛਾਬੜਾ,ਮੰਗਤ ਰਾਮ ਭੋਲਾ,ਬਜਰੰਗੀ, ਹਨੀ,ਦੀਪਕ ਮਰਵਾਹਾ,ਚੰਦਰਮੋਹਨ ਭੋਲਾ,ਜੋਗਿੰਦਰ ਤਲਵਾੜ,ਰਾਜੂ ਸੂਦ,ਮੋਹਿਤ ਜਸਲਾਲ,ਸੋਨੂੰ, ਬੋਨੀ,ਬਿੰਨੀ ਪੰਡਿਤ,ਬਾਵਾ ਪੰਡਿਤ,ਚੰਦਨ ਸ਼ਰਮਾ,ਭਾਜਪਾ ਆਗੂ ਸੰਦੀਪ ਵਾਲੀਆ,ਹੈਪੀ ਛਾਬੜਾ,ਵਿਜੇ ਯਾਦਵ,ਰਾਜੀਵ ਟੰਡਨ,ਰਵੀ, ਸਵਾਮੀ ਰਘੂਨਾਥ,ਮਣੀਮਹੇਸ਼ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ,ਹਨੀ ਗੁਪਤਾ,ਸੂਰਜ ਵਰਮਾ,ਰਾਜੂ ਸ਼ੇਖੂਪੁਰ,ਰਾਜੇਸ਼ ਸ਼ਰਮਾ,ਸੁਮਿਤ ਕਪੂਰ,ਸੋਨੂੰ,ਟਿੰਕੂ ਬਤਰਾ,ਦੀਪਕ ਆਦਿ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਕੈਬਨਿਟ ਮੰਤਰੀ ਵੱਲੋਂ ਪਿੰਡ ਸਿੰਘਾ ਵਿਖੇ ਟੈਨਿਸ ਟੂਰਨਾਮੈਂਟ ਦੀ ਸ਼ੁਰੂਆਤ ਕੈਬਨਿਟ ਮੰਤਰੀ ਵੱਲੋਂ ਪਿੰਡ ਸਿੰਘਾ ਵਿਖੇ ਟੈਨਿਸ ਟੂਰਨਾਮੈਂਟ ਦੀ ਸ਼ੁਰੂਆਤ
Next Article आज सजेगा आप के सांसद राघव चड्डा के सिर पर सेहरा, परणीति चोपड़ा बनेगी दुल्हन आज सजेगा आप के सांसद राघव चड्डा के सिर पर सेहरा, परणीति चोपड़ा बनेगी दुल्हन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?