By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਿਗਮ ‘ਚ ਸਫ਼ਾਈ ਮੁਹਿੰਮ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਦਾ ਵਿਰੋਧ ਅਣਉਚਿਤ, ਸਫ਼ਾਈ ਕਰਵਾਉਣਾ ਹਰ ਕੌਂਸਲਰ ਦਾ ਨੈਤਿਕ ਫਰਜ਼ – ਢੋਟ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਿਗਮ ‘ਚ ਸਫ਼ਾਈ ਮੁਹਿੰਮ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਦਾ ਵਿਰੋਧ ਅਣਉਚਿਤ, ਸਫ਼ਾਈ ਕਰਵਾਉਣਾ ਹਰ ਕੌਂਸਲਰ ਦਾ ਨੈਤਿਕ ਫਰਜ਼ – ਢੋਟ
Jalandhar

ਨਿਗਮ ‘ਚ ਸਫ਼ਾਈ ਮੁਹਿੰਮ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਦਾ ਵਿਰੋਧ ਅਣਉਚਿਤ, ਸਫ਼ਾਈ ਕਰਵਾਉਣਾ ਹਰ ਕੌਂਸਲਰ ਦਾ ਨੈਤਿਕ ਫਰਜ਼ – ਢੋਟ

Talk Hindustan
Last updated: 2023/09/20 at 10:28 PM
Talk Hindustan
Share
5 Min Read
ਨਿਗਮ ‘ਚ ਸਫ਼ਾਈ ਮੁਹਿੰਮ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਦਾ ਵਿਰੋਧ ਅਣਉਚਿਤ, ਸਫ਼ਾਈ ਕਰਵਾਉਣਾ ਹਰ ਕੌਂਸਲਰ ਦਾ ਨੈਤਿਕ ਫਰਜ਼ – ਢੋਟ
SHARE

ਕਾਂਗਰਸ ਨੇ ਕਪੂਰਥਲਾ ਨਗਰ ਕੌਂਸਲ ਨੂੰ ਨਗਰ ਨਿਗਮ ਬਣਾ ਕੇ ਲੋਕਾਂ ਨਾਲ ਕੀਤੀ ਬੇਇਨਸਾਫੀ

ਸ਼ਹਿਰ ਦੀ ਭਲਾਈ ਨੂੰ ਮੁੱਖ ਰੱਖਦਿਆਂ ਸਮੂਹ ਕੌਂਸਲਰ ਅਸਤੀਫੇ ਦੇ ਕੇ ਨਗਰ ਕੌਂਸਲ ਦੀ ਮੁੜ ਸਥਾਪਨਾ ਦੀ ਕਰਨ ਮੰਗ ।

ਕਪੂਰਥਲਾ ~ ਗੌਰਵ ਮੜੀਆ ) ‘ਆਪ’ ਆਗੂ ਪਰਵਿੰਦਰ ਸਿੰਘ ਢੋਟ ਨੇ ਆਪਣੇ ਸਾਥੀਆਂ ਕੰਵਰ ਇਕਬਾਲ, ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਸੀਨੀਅਰ ਆਗੂ, ਡਾ: ਗੁਰਬੇਜ ਸਿੰਘ ਔਲਖ, ਵਿਕਾਸ ਮੋਮੀ ਸਮੇਤ ਪ੍ਰੈੱਸ ਕਾਨਫਰੰਸ ਕੀਤੀ, ਜਿਸ ‘ਚ ਉਨ੍ਹਾਂ ਮੁੱਖ ਤੌਰ ‘ਤੇ ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਵਲੋ ਬੀਤੇ ਦਿਨੀ ਨਗਰ ਨਿਗਮ ਵਿਚ ਕੀਤੇ ਪ੍ਰਦਰਸ਼ਨ ਨੂੰ ਨਾਜਾਇਜ਼ ਦਸਿਆ ਉਹਨਾ ਕਿਹਾ ਕਿ ਪਹਿਲਾਂ ਜਿਹਨਾਂ ਕੌਂਸਲਰਾਂ ਨੇ ਮੇਅਰ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਸੀ,

ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਕੌਂਸਲਰ ਅਤੇ ਮੇਅਰ ਨੂੰ ਨਿਗਮ ਵਿੱਚ ਸਫਾਈ ਰੈਲੀ ਵਿੱਚ ਜੇਕਰ ਨਹੀਂ ਬੁਲਾਇਆ ਗਿਆ ਤਾਂ ਵੀ ਉਹਨਾ ਦਾ ਇਹ ਸਭ ਤੋਂ ਪਹਿਲਾਂ ਨੈਤਿਕ ਫਰਜ਼ ਹੈ ਕੀ ਉਹ ਸ਼ਹਿਰ ਦੀ ਸਫਾਈ ਬਰਕਰਾਰ ਰੱਖਣ ਲਈ ਵਚਨਬੱਧ ਹਨ ਅਤੇ ਇੱਕ ਵਾਰ ਇਹ ਮੰਨ ਲਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸੱਦਾ ਪੱਤਰ ਨਹੀਂ ਮਿਲਿਆ ਅਤੇ ਉਹ ਵਿਰੋਧ ਵਿੱਚ ਬੈਠ ਗਏ, ਜਿਸਦਾ ਸਿੱਧਾ ਮਤਲਬ ਹੈ ਕਿ ਸਫਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਫੋਟੋ ਸੈਸ਼ਨ ਕਰਨ ਦੀ ਲੋੜ ਹੈ।ਇਸ ਤੋਂ ਇਲਾਵਾ ਢੋਟ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਦੇ ਰਾਜਨੀਤਕ ਆਕਾ ਅਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਇਸ਼ਾਰੇ ਤੇ ਨਗਰ ਕੌਂਸਲ ਕਪੂਰਥਲਾ ਨੂੰ ਨਗਰ ਨਿਗਮ ਬਣਾਇਆ ਗਿਆ ਕਿਉਂਕਿ ਉਹ ਲੰਬਾ ਸਮਾਂ ਹਲਕਾ ਵਿਧਾਇਕ ਰਹੇ ਹਨ

ਅਤੇ ਇੰਨਾ ਲੰਮਾ ਸਮਾਂ ਨਗਰ ਕੌਂਸਲ ’ਤੇ ਰਾਜ ਕਰਨ ਦੇ ਬਾਵਜੂਦ ਉਨ੍ਹਾਂ ਕੋਲ ਕਪੂਰਥਲਾ ਸ਼ਹਿਰ ਦੇ ਵਿਕਾਸ ਲਈ ਕੋਈ ਵਿਸ਼ੇਸ਼ ਪ੍ਰਾਪਤੀ ਨਹੀਂ ਹੈ, ਜਿਸ ਦੇ ਚਲਦਿਆਂ ਫਿਰ ਉਨ੍ਹਾਂ ਨੇ ਜਲਦਬਾਜ਼ੀ ਵਿੱਚ ਨਗਰ ਕੌਂਸਲ ਨੂੰ ਨਗਰ ਨਿਗਮ ਵਿੱਚ ਤਬਦੀਲ ਕਰਵਾ ਦਿੱਤਾ, ਜੋ ਕਿ ਹੁਣ ਕਪੂਰਥਲਾ ਦੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ ਅਤੇ ਲੋਕਾਂ ਨੂੰ ਭਾਰੀ ਟੈਕਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਕੌਂਸਲਰ ਜੋ ਲੰਬੇ ਸਮੇ ਤੋ ਕੌਂਸਲਰ ਚੁਣੇ ਗਏ ਹਨ, ਉਹ ਸਿਰਫ਼ ਨਗਰ ਨਿਗਮ ਤੋ ਤਨਖਾਹ ਹੀ ਨਹੀਂ ਲੈ ਰਹੇ ਇਸ ਦੇ ਨਾਲ ਹੀ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਕਪੂਰਥਲਾ ਵਿੱਚ ਮਨਮਰਜੀ ਨਾਲ ਮਤੇ ਵੀ ਪਾਸ ਕਰ ਰਹੇ ਹਨ ਜਿਸ ਵਿਚ ਮੁੱਖ ਤੌਰ ਤੇ ਆਵਾਰਾ ਕੁੱਤਿਆਂ ਨੂੰ ਘੱਟ ਕਰਨ ਲਈ 40 ਲੱਖ ਰੁਪਏ ਅਤੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਸ਼ਹਿਰ ਦੀਆ ਗਊਸ਼ਾਲਾ ਨੂੰ ਛੱਡ ਕਿਸੇ ਹੋਰ ਸ਼ਹਿਰ ਦੀ ਗਊਸ਼ਾਲਾ ਨੂੰ ਕਰੋੜਾਂ ਰੁਪਿਆ ਦਾ ਬਜਟ ਰੱਖਣਾ ਸਮੇਤ ਆਪਣੀ ਮਰਜ਼ੀ ਅਨੁਸਾਰ ਬੇਕਾਰ ਤਜਵੀਜ਼ਾਂ ਨੂੰ ਪਾਸ ਕਰ ਰਹੇ ਹਨ!

ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਵਿੱਚ ਪਾਣੀ ਦੇ ਨਵੇਂ ਪੰਪ ਲਗਾਉਣ ਦਾ ਕੰਮ ਬਹੁਤ ਜਲਦਬਾਜੀ ਵਿੱਚ ਕਰਵਾਇਆ ਗਿਆ ਅਤੇ ਆਪਣੇ ਚਹੇਤਿਆਂ ਨੂੰ ਟੈਂਡਰ ਅਲਾਟ ਕਰਕੇ ਕੰਮ ਕਰਵਾਇਆ ਗਿਆ ਅਤੇ ਇਹ ਸੋਚਿਆ ਵੀ ਨਹੀਂ ਗਿਆ ਕਿ ਸਾਰਾ . ਪੰਪਾਂ ਦਾ ਕੰਮ ਇੱਕ ਹੀ ਟੈਂਡਰ ਵਿੱਚ ਕਰਵਾਇਆ ਜਾਵੇ ਜਿਸ ਕਾਰਨ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਲੋਕ ਇਸ ਸਹੂਲਤ ਤੋਂ ਵਾਂਝੇ ਹਨ।ਪਰਵਿੰਦਰ ਢੋਟ ਨੇ ਇਹ ਵੀ ਦੋਸ਼ ਲਾਇਆ ਕਿ ਹੁਣ ਨਿਗਮ ਦੇ ਕੁਝ ਵਿਚੋਲਿਆਂ ਨੇ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਕਈ ਜ਼ਮੀਨਾਂ ਅਤੇ ਵਪਾਰਕ ਅਦਾਰਿਆਂ ਨੂੰ ਜਿਹਨਾ ਨੂੰ ਨੋਟਿਸ ਦਿੱਤੇ ਗਏ ਸੀ ਪਰ ਬਾਅਦ ਵਿੱਚ ਉਨ੍ਹਾਂ ਵੱਲੋਂ ਕਥਿਤ ਤੌਰ ‘ਤੇ ਕੀਤੀ ਜਾ ਰਹੀ ਸੈਟਿੰਗ ਰਾਹੀਂ ਕਲੀਨ ਚਿਟ ਦਿੱਤੀ ਗਈ ਜਿਸ ਲਈ ਉਨ੍ਹਾਂ ਵਲੋ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਅਤੇ ਨਿਗਮ ਦੀ ਹਰ ਸ਼ਾਖਾ ਦਾ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਦੀ ਵੀ ਵਿਜੀਲੈਂਸ ਜਾਂਚ ਜਲਦੀ ਕਰਵਾਉਣ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਣਗੇ

ਜਿਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।ਅੰਤ ਵਿੱਚ ਪਰਵਿੰਦਰ ਸਿੰਘ ਢੋਟ ਨੇ ਰੋਸ ਪ੍ਰਦਰਸ਼ਨ ਕਰ ਰਹੇ ਸਮੂਹ ਕੌਂਸਲਰਾਂ ਨੂੰ ਸਲਾਹ ਦਿੱਤੀ ਕਿ ਉਹ ਕਪੂਰਥਲਾ ਨੂੰ ਮੁੜ ਨਗਰ ਕੌਂਸਿਲ ਬਣਾਉਣ ਲਈ ਮੁਹਿੰਮ ਸ਼ੁਰੂ ਕਰਨ ਅਤੇ ਕਪੂਰਥਲਾ ਸ਼ਹਿਰ ਦੀ ਭਲਾਈ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਨਿਗਮ ਤੋ ਆਪਣੇ ਅਸਤੀਫ਼ਿਆਂ ਦੇਕੇ ਇਸ ਮੰਗ ਨੂੰ ਜੋਰਦਾਰ ਢੰਗ ਨਾਲ ਚਕਣ ਅਤੇ ਫਿਰ ਦੇਖਣ ਕਿ ਜਨਤਾ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹੈ ਅਤੇ ਸ਼ਹਿਰ ਦੀ ਭਲਾਈ ਨੂੰ ਸਮਝਦੇ ਹੋਏ ਉਹ ਵੀ ਪਾਰਟੀ ਲਾਈਨ ਤੋ ਉਪਰ ਉਠ ਕੇ ਇਸ ਦਾ ਸਮਰਥਨ ਕਰਨ ਲਈ ਤਿਆਰ ਹਨ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਇਸ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਤੱਕ ਪਹੁੰਚ ਕਰਨ ਲਈ ਹਮੇਸ਼ਾ ਤਿਆਰ ਹਨ

Share This Article
Facebook Twitter Whatsapp Whatsapp Telegram Copy Link
Share
Previous Article ਪੰਜਾਬੀ ਗਾਇਕ ਮਾਸਟਰ ਸਲੀਮ ਤੇ ਪਰਚਾ ਦਰਜ ਹੋਣਾ ਹਿੰਦੂ ਭਾਈਚਾਰੇ ਦੀ ਵੱਡੀ ਜਿੱਤ ; ਮਦਨ/ਪੰਡਿਤ ਪੰਜਾਬੀ ਗਾਇਕ ਮਾਸਟਰ ਸਲੀਮ ਤੇ ਪਰਚਾ ਦਰਜ ਹੋਣਾ ਹਿੰਦੂ ਭਾਈਚਾਰੇ ਦੀ ਵੱਡੀ ਜਿੱਤ ; ਮਦਨ/ਪੰਡਿਤ
Next Article नौवीं के छात्र को स्कूल में आया हार्ट अटैक, हुई मौत नौवीं के छात्र को स्कूल में आया हार्ट अटैक, हुई मौत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?