ਕਪੂਰਥਲਾ (ਗੌਰਵ ਮੜੀਆ) ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਿਤੀ 03-09-2023 ਨੂੰ ਸਮੂਹ ਸੂਬਾਈ ਅਤੇ ਸਮੂਹ ਜਿਲਾ ਆਗੂ ਸਾਹਿਬਾਨ ਦੀ ਇੱਕ ਮੀਟਿੰਗ ਹੋਈ,
ਜਿਸ ਵਿੱਚ ਸਾਰੇ ਆਗੂ ਸਾਹਿਬਾਨ ਨੇ ਸਰਵ ਸੰਮਤੀ ਨਾਲ ਫ਼ੈਸਲਾ ਲਿਆ ਕੇ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ 10 ਸਤੰਬਰ ਤੱਕ ਨਾ ਹੋਣ ਤੇ ਚਾਰ ਹਜ਼ਾਰ ਕਲਮਾਂ ਸਰਕਾਰ ਦੇ ਹਵਾਲੇ ਕਰਕੇ ਪਹਿਲਾਂ ਤੋਂ ਲਏ ਗਏ ਫ਼ੈਸਲੇ ਅਨੁਸਾਰ ਮਿਤੀ 11,12,13 ਸਿਤੰਬਰ 2023 ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ,ਐੱਸ.ਡੀ.ਐਮ,ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਕਲਮਛੋੜ ਹੜਤਾਲ ਕੀਤੀ ਜਾਵੇਗੀ ਪਰ ਹੜ੍ਹਾਂ ਨਾਲ ਸੰਬੰਧਿਤ ਹਰ ਕੰਮ ਕੀਤਾ ਜਾਵੇਗਾ।

