By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਰਾਲੀ ਸੰਭਾਲ ਲਈ “ਸਰਫ਼ੇਸ ਸੀਡਰ ਮਸ਼ੀਨ ਸਬਸਿਡੀ ‘ਤੇ ਉੱਪਲਬਧ ਕਰਵਾਉਣ ਵਾਸਤੇ ਆਨਲਾਈਨ ਪੋਰਟਲ ਰਾਹੀਂ ਅਰਜ਼ੀਆਂ ਦੀ ਮੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਰਾਲੀ ਸੰਭਾਲ ਲਈ “ਸਰਫ਼ੇਸ ਸੀਡਰ ਮਸ਼ੀਨ ਸਬਸਿਡੀ ‘ਤੇ ਉੱਪਲਬਧ ਕਰਵਾਉਣ ਵਾਸਤੇ ਆਨਲਾਈਨ ਪੋਰਟਲ ਰਾਹੀਂ ਅਰਜ਼ੀਆਂ ਦੀ ਮੰਗ
Jalandhar

ਪਰਾਲੀ ਸੰਭਾਲ ਲਈ “ਸਰਫ਼ੇਸ ਸੀਡਰ ਮਸ਼ੀਨ ਸਬਸਿਡੀ ‘ਤੇ ਉੱਪਲਬਧ ਕਰਵਾਉਣ ਵਾਸਤੇ ਆਨਲਾਈਨ ਪੋਰਟਲ ਰਾਹੀਂ ਅਰਜ਼ੀਆਂ ਦੀ ਮੰਗ

Talk Hindustan
Last updated: 2023/09/03 at 7:55 PM
Talk Hindustan
Share
2 Min Read
ਪਰਾਲੀ ਸੰਭਾਲ ਲਈ “ਸਰਫ਼ੇਸ ਸੀਡਰ ਮਸ਼ੀਨ ਸਬਸਿਡੀ ‘ਤੇ ਉੱਪਲਬਧ ਕਰਵਾਉਣ ਵਾਸਤੇ ਆਨਲਾਈਨ ਪੋਰਟਲ ਰਾਹੀਂ ਅਰਜ਼ੀਆਂ ਦੀ ਮੰਗ
SHARE

ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 10 ਸਤੰਬਰ, 2023, ਜਲੰਧਰ ਜ਼ਿਲ੍ਹੇ ਵਿੱਚ ਸਬਸਿਡੀ ਉੱਪਰ ਮਿਲੇਗੀ 200 ਮਸ਼ੀਨ

ਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਲੈਣ ਦਾ ਸੱਦਾ

ਜਲੰਧਰ , 3 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾਂਭਣ ਲਈ ਸਰਫ਼ੇਸ ਸੀਡਰ ਮਸ਼ੀਨ ਸਬਸਿਡੀ ‘ਤੇ ਉਪਲਬਧ ਕਰਵਾਉਣ ਵਾਸਤੇ ਆਨਲਾਈਨ ਪੋਰਟਲ agrimachinerypb.com ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 10 ਸਤੰਬਰ, 2023 ਹੈ , ਜਿਸ ਤਹਿਤ ਜਲੰਧਰ ਜ਼ਿਲ੍ਹੇ ਵਿਚ 200 ਮਸ਼ੀਨਾਂ ਸਬਸਿਡੀ ਉੱਪਰ ਦਿੱਤੀਆਂ ਜਾਣਗੀਆਂ ।

Contents
ਬਿਨੈ ਪੱਤਰ ਦੇਣ ਦੀ ਆਖ਼ਰੀ ਮਿਤੀ 10 ਸਤੰਬਰ, 2023, ਜਲੰਧਰ ਜ਼ਿਲ੍ਹੇ ਵਿੱਚ ਸਬਸਿਡੀ ਉੱਪਰ ਮਿਲੇਗੀ 200 ਮਸ਼ੀਨਡਿਪਟੀ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਲੈਣ ਦਾ ਸੱਦਾ

ਉਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਦੀ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਰਜ਼ੀਆਂ ਦੇਣ ਲਈ ਕਿਸਾਨ ਡਾਇਰੈਕਟਰ ਖੇਤੀਬਾੜੀ ਵਲੋਂ ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰ ਵਿਚ ਦਿੱਤੇ ਗਏ ਬਾਰਕੋਡ ਨੂੰ ਵੀ ਸਕੈਨ ਕਰ ਸਕਦੇ ਹਨ। ਇਸ ਤੋਂ ਇਲਾਵਾ ਬਲਾਕ ਜਾਂ ਮੁੱਖ ਖੇਤੀਬਾੜੀ ਦਫਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸਕੀਮ ਅਧੀਨ ਸਰਫ਼ੇਸ ਸੀਡਰ ‘ਤੇ ਵੱਧ ਤੋਂ ਵੱਧ ਸਬਸਿਡੀ ਦੀ ਦਰ ਵਿਅਕਤੀਗਤ ਕਿਸਾਨ 40,000 ਰੁਪਏ ਅਤੇ ਕਸਟਮ ਹਾਇਰਿੰਗ ਸੈਂਟਰ 64,000 ਰੁਪਏ ਅਨੁਸਾਰ ਹੋਵੇਗੀ। ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਮਿਤੀ:10 ਸਤੰਬਰ, 2023 ਸ਼ਾਮ 5:00 ਵਜੇ ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਪੋਰਟਲ ‘ਤੇ ਦੇ ਸਕਦੇ ਹਨ।

ਉਨਾਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸਾਨਾਂ ਨੂੰ ਇਸ ਯੋਜਨਾ ਦੇ ਲਾਭਾਂ ਬਾਰੇ ਜਾਣੂੰ ਕਰਵਾਉਣ ਜਿਸ ਲਈ ਪਿੰਡ ਪੱਧਰ ਉੱਪਰ ਸੈਮੀਨਾਰ ਤੇ ਜਾਗਰੂਕਤਾ ਕੈਂਪ ਲਾਉਣ ਦੇ ਹੁਕਮ ਦਿੱਤੇ ਗਏ ਹਨ । ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਜਾਂ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 ‘ਤੇ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ

Share This Article
Facebook Twitter Whatsapp Whatsapp Telegram Copy Link
Share
Previous Article “खेडां वतन पंजाब दीया” सीजन-2, विधायक शीतल अंगुराल ने खिलाड़ियों का मनोबल बढ़ाया “खेडां वतन पंजाब दीया” सीजन-2, विधायक शीतल अंगुराल ने खिलाड़ियों का मनोबल बढ़ाया
Next Article ਚਾਰ ਹਜ਼ਾਰ ਕਲਮਾਂ ਸਰਕਾਰ ਦੇ ਹਵਾਲੇ ਕਰਕੇ 11,12,13 ਸਿਤੰਬਰ 2023 ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ,ਐੱਸ.ਡੀ.ਐਮ,ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਕਲਮਛੋੜ ਹੜਤਾਲ ਕੀਤੀ ਜਾਵੇਗੀ  : ਨੰਗਲ ਅਤੇ ਚੀਮਾ ਚਾਰ ਹਜ਼ਾਰ ਕਲਮਾਂ ਸਰਕਾਰ ਦੇ ਹਵਾਲੇ ਕਰਕੇ 11,12,13 ਸਿਤੰਬਰ 2023 ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ,ਐੱਸ.ਡੀ.ਐਮ,ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਕਲਮਛੋੜ ਹੜਤਾਲ ਕੀਤੀ ਜਾਵੇਗੀ : ਨੰਗਲ ਅਤੇ ਚੀਮਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?